ਸੁਖਬੀਰ ਬਾਦਲ ਦੀ SIT ਦੇ ਸਾਹਮਣੇ ਪੇਸ਼ੀ ਨੂੰ ਲੈਕੇ ਇਕ ਨਵਾਂ ਮੋੜ ਆਇਆ ਏ। ਸੁਖਬੀਰ ਸਿੰਘ ਬਾਦਲ ਨੇ ਵਿਸ਼ੇਸ਼ ਜਾਂਚ ਟੀਮ (SIT) ਨੂੰ ਇੱਕ ਪੱਤਰ ਲਿਖਿਆ ਹੈ। ਇਸ ਪੱਤਰ ਵਿੱਚ ਲਿਖਿਆ ਕਿ ਜੋ ਸੰਮਨ ਮੀਡੀਆ ਜ਼ਰੀਏ ਘੁੰਮ ਰਿਹਾ ਹੈ ,ਇਹ ਸੰਮਨ ਐਸ.ਆਈ.ਟੀ ਦਾ ਹੀ ਹੈ, ਪਰ ਮੈਨੂੰ ਅਜੇ ਤੱਕ ਸੰਮਨ ਨਹੀਂ ਮਿਲਿਆ। ਸੁਖਬੀਰ ਬਾਦਲ ਨੇ ਕਿਹਾ ਕਿ ਉਨ੍ਹਾਂ ਨੂੰ ਕੋਈ ਨਵੀਂ ਤਾਰੀਕ ਦਿੱਤੀ ਜਾਵੇ ,ਉਹ ਐਸ.ਆਈ.ਟੀ. ਦੇ ਸਾਹਮਣੇ ਪੇਸ਼ ਹੋਣ ਲਈ ਤਿਆਰ ਹਨ। ਸੁਖਬੀਰ ਸਿੰਘ ਬਾਦਲ ਅੱਜ ਜ਼ੀਰਾ ਅਦਾਲਤ ਵਿੱਚ ਪੇਸ਼ ਹੋਏ, ਉਹਨਾਂ ਉੱਤੇ 2017 ਵਿੱਚ ਅਕਾਲੀ ਦਲ ਦੇ ਲੀਡਰਾਂ 'ਤੇ ਵਰਕਰਾਂ ਸਮੇਤ ਜ਼ੀਰਾ-ਅੰਮ੍ਰਿਤਸਰ ਨੈਸ਼ਨਲ ਹਾਈਵੇ ਨੰਬਰ 54 ਨੂੰ ਜਾਮ ਕਰਨ 'ਤੇ ਤਹਿਤ ਇੱਕ ਮਾਮਲਾ ਦਰਜ ਕੀਤਾ ਗਿਆ ਸੀ ਜਿਸ ਸੰਬੰਧ ਵਿੱਚ ਉਹ ਅੱਜ ਜੀਰਾ ਅਦਾਲਤ ਵਿੱਚ ਪੇਸ਼ ਹੋਏ। #SukhbirBadal #KotkapuraGoliKand #PunjabPolice